New Zealand Council of Sikh Affairs (NZCSA) is the foremost Aotearoa New Zealand Sikh organisation with a wide-ranging footprint on community activities.
NZCSA provides religious, cultural, political, social, and educational services to Sikhs of New Zealand and liaises with diverse Aotearoa New Zealand communities and other institutions for common interest seminars, events and festivals.
Auckland Diversity Festival and community warden patrols are the main initiatives of NZCSA. In addition, a number of academic projects are underway.
Sikhi began around 500 years ago in Punjab with Guru Nanak Sahib. At its heart is a simple idea: reality is one, and no person is higher or lower by birth, status, background, or belief. From this comes an emphasis on how we live our lives day to day—how we think, how we treat others, and how we take responsibility within society. Sikhi encourages people to live actively and thoughtfully in the world, where intellectual awareness, fairness, social responsibility, and care for others all go together. Rather than focusing on ritualism or idol worship, Sikhi places importance on understanding, reflection, and living with integrity in everyday life.
Sikhi encourages an engaged life in the world, where intellectual awareness goes hand in hand with social responsibility, and where dignity, fairness, and care for others are part of ordinary living rather than confined to religious spaces. It is a way of thinking and living that invites reflection, discernment, and responsibility, without resorting to jargon or mysticism.
ਨਿਊਜ਼ੀਲੈਂਡ ਕੌਂਸਲ ਆਫ਼ ਸਿੱਖ ਅਫੇਅਰਜ਼ ਵੱਲੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ
"ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸਾਰੇ ਜੱਗ ਲਈ ਹੈ — ਉਨ੍ਹਾਂ ਨੇ ਹੱਕ-ਸੱਚ, ਬਰਾਬਰਤਾ ਅਤੇ ਸੇਵਾ ਦੀ ਗੱਲ ਕੀਤੀ ਸੀ। ਅਸੀਂ ਚਾਹੁੰਦੇ ਹਾਂ ਕਿ ਇਹ ਸੋਚ ਆਓਤਿਆਰੋਆ ਨਿਊਜ਼ੀਲੈਂਡ ਦੀ ਸਾਂਝੀ ਜ਼ਿੰਦਗੀ ਦਾ ਹਿੱਸਾ ਬਣੇ," ਨਿਊਜ਼ੀਲੈਂਡ ਕੌਂਸਲ ਆਫ਼ ਸਿੱਖ ਅਫੇਅਰਜ਼ ਦੇ ਪ੍ਰਧਾਨ ਸ: ਤੇਜਵੀਰ ਸਿੰਘ ਨੇ ਅੱਜ ਇਹ ਸ਼ਬਦ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ 14 ਅਪਰੈਲ 2025 ਦੀਆਂ ਵਧਾਈਆਂ ਪੇਸ਼ ਕਰਦੇ ਹੋਏ ਕਹੇ।
ਪੱਤਰਕਾਰਾਂ ਨਾਲ ਇੱਕ ਖ਼ਾਸ ਮੁਲਾਕਾਤ ਦੌਰਾਨ ਉਨ੍ਹਾਂ ਅੱਗੇ ਕਿਹਾ ਕਿ, "ਜਪੁਜੀ ਸਾਹਿਬ ਦਾ ਮਾਓਰੀ ਅਨੁਵਾਦ ਮਾਓਰੀ ਭਾਈਚਾਰੇ ਨਾਲ ਸਾਂਝ ਬਣਾਉਣ ਲਈ ਸਾਡਾ ਇੱਕ ਨਿਮਰ ਯਤਨ ਹੈ । ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹੋਏ, ਅਸੀਂ ਇੱਕ ਅਜਿਹੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਆਕਲੈਂਡ ਟ੍ਰਾਂਸਪੋਰਟ ਦੀਆਂ ਤਿੰਨ ਬੱਸਾਂ ‘ਤੇ ਜਪੁਜੀ ਸਾਹਿਬ ਦੇ ਮਾਓਰੀ ਅਨੁਵਾਦ ਵਾਲੀ ਕਿਤਾਬ ਦਾ ਸਰਵਰਕ ਅਤੇ ਕਿਊਆਰ ਕੋਡ ਲੱਗਾਇਆ ਗਿਆ ਹੈ। ਜਿਨ੍ਹਾਂ ਰਾਹੀਂ ਲੋਕ ਇਹ ਕਿਤਾਬ ਆਸਾਨੀ ਨਾਲ ਡਾਊਨਲੋਡ ਕਰ ਸਕਣਗੇ।"
ਪ੍ਰਧਾਨ ਸ: ਤੇਜਵੀਰ ਸਿੰਘ ਅਤੇ ਖ਼ਜ਼ਾਨਚੀ ਸ: ਰਾਣਾ ਜੱਜ ਨੇ ਹਾਲ ਵਿੱਚ ਹੀ ਮੰਤਰੀ ਮਾਰਕ ਮਿੱਚਲ ਨੂੰ ਜਪੁਜੀ ਸਾਹਿਬ ਦੀ ਮਾਓਰੀ ਅਨੁਵਾਦਤ ਕਿਤਾਬ ਭੇਟ ਕੀਤੀ ਸੀ। ਸ: ਰਾਣਾ ਜੱਜ ਨੇ ਕਿਹਾ, "ਇਹ ਯਤਨ ਸਾਂਝੀ ਆਤਮਕਤਾ ਅਤੇ ਸਾਂਝੀ ਵਿਰਾਸਤ ਦੀ ਪੇਸ਼ਕਸ਼ ਹੈ। ਅਸੀਂ ਚਾਹੁੰਦੇ ਹਾਂ ਕਿ ਆਓਤਿਆਰੋਆ ਨਿਊਜ਼ੀਲੈਂਡ ਦੇ ਲੋਕ ਸਿੱਖ ਧਰਮ ਦੀ ਗਹਿਰਾਈ ਨੂੰ ਆਪਣੀ ਮਾਂ-ਬੋਲੀ ਰਾਹੀਂ ਵੀ ਜਾਣ ਸਕਣ।"
ਸ: ਬਿਕਰਮ ਸਿੰਘ ਨੇ ਅੱਗੇ ਦੱਸਿਆ ਕਿ ਇਸ ਮੁਕੱਦਸ ਦਿਨ ਨੂੰ ਖ਼ਾਸ ਤੌਰ ਤੇ ਚੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਲਸੇ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਨਵੀਂ ਆਤਮਕ ਅਤੇ ਇਖ਼ਲਾਕੀ ਦਿਸ਼ਾ ਦਿੱਤੀ। ਪੰਜਾਬੀ ਸਭਿਆਚਾਰ ਵਿੱਚ ਇਹ ਵਿਸਾਖੀ ਦਾ ਦਿਨ ਫ਼ਸਲਾਂ ਦੀ ਵਾਢੀ ਨਾਲ ਵੀ ਸਬੰਧਤ ਹੈ।
ਸ: ਰਾਮ ਸਿੰਘ ਦੇ ਦੱਸਣ ਮੁਤਾਬਕ ਇਹ ਉਪਰਾਲਾ ਸਿੱਖ ਅਤੇ ਮਾਓਰੀ ਸੰਸਕਾਰਾਂ ਵਿਚਕਾਰ ਸਾਂਝੀਆਂ ਕਦਰਾਂ ਜਿਵੇਂ ਕਿ ਕੁਦਰਤ ਨਾਲ ਸਾਂਝ, ਆਤਮਕ ਚਿੰਤਨ ਅਤੇ ਸਮੂਹਕ ਭਲਾਈ ਨੂੰ ਉਜਾਗਰ ਕਰਦਾ ਹੈ।
ਆਪਣੀ ਗੱਲ ਮੁਕਾਉਂਦਿਆਂ ਹੋਇਆਂ ਸ: ਤੇਜਵੀਰ ਸਿੰਘ ਨੇ ਕਿਹਾ, "ਨਿਊਜ਼ੀਲੈਂਡ ਕੌਂਸਲ ਆਫ਼ ਸਿੱਖ ਅਫੇਅਰਜ਼ ਆਉਣ ਵਾਲੇ ਸਮੇਂ ਵਿੱਚ ਭਾਸ਼ਾਈ ਸ਼ਾਮਲਤਾ, ਸਾਂਝੇ ਵਾਤਾਵਰਣ ਅਤੇ ਆਦਰ-ਅਧਾਰਤ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਅਸੀਂ ਸਾਰੇ ਆਓਤਿਆਰੋਆ ਨਿਊਜ਼ੀਲੈਂਡ ਵਾਸੀਆਂ ਨੂੰ ਸੱਦਾ ਦਿੰਦੇ ਹਾਂ ਕਿ ਆਓ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਉਤੇ ਅਮਲ ਕਰਦੇ ਹੋਏ, ਸੱਚਾਈ ਨਾਲ ਜੀਵਨ ਜਿਉਣ, ਨਿਸ਼ਕਾਮ ਸੇਵਾ ਕਰਨ ਅਤੇ ਹਰੇਕ ਵਿਚ ਪਰਮਾਤਮਾ ਦੀ ਜੋਤ ਪਛਾਣਨ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਥਾਂ ਦੇਈਏ।"
ਐਨ ਜ਼ੈਡ ਕਾਉਂਸਿਲ ਆਫ ਸਿੱਖ ਅਫੇਅਰਸ (NZ-CSA) ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ।
ਐਨ ਜ਼ੈਡ ਕਾਉਂਸਿਲ ਆਫ ਸਿੱਖ ਅਫੇਅਰਸ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ, ਜਿਹੜਾ ਸਰਦਾਰ ਪਾਲ ਸਿੰਘ ਪੁਰੇਵਾਲ ਵੱਲੋ ਇਕ ਲੰਮਾ ਸਮਾਂ ਲਗਾ ਕੇ ਤਿਆਰ ਕੀਤਾ ਗਿਆ ਸੀ, ਦੇ ਮੁਤਾਬਿਕ 5 ਜਨਵਰੀ 2023 ਨੂੰ ਕੋਲਮਾਰ ਰੋਡ ਪਾਪਾਟੋਇਟੋਇ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵ ਨਾਲ ਮਨਾਇਆ ਗਿਆ।
ਇਸ ਮੌਕੇ ਅਮੀਤੋਜ ਸਿੰਘ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਬੱਚਿਆਂ ਤੋਂ ਇਲਾਵਾ ਭਾਈ ਸੁਰਿੰਦਰ ਸਿੰਘ ਨੇ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਾਈ। ਭਾਈ ਇੰਦਰਜੀਤ ਸਿੰਘ (ਕਥਾਵਾਚਕ) ਨੇ ਆਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ।
ਸੰਗਤਾਂ ਦੇ ਇਕੱਠ ਵਿੱਚ ਐਨ ਜ਼ੈਡ ਕਾਉਂਸਿਲ ਆਫ ਸਿੱਖ ਅਫੇਅਰਸ ਦੇ ਅਹੁਦੇਦਾਰਾਂ ਤੋਂ ਇਲਾਵਾ ਮੁੱਖ ਰੂਪ ਵਿੱਚ ਸਰਦਾਰ ਮਨਜੀਤ ਸਿੰਘ ਮਾਨ, ਸਰਦਾਰ ਹਰਜਿੰਦਰ ਸਿੰਘ ਬਸਿਆਲਾ (ਪੱਤਰ ਪ੍ਰੇਰਕ), ਸਰਦਾਰ ਪਰਮਿੰਦਰ ਸਿੰਘ ਪਾਪਾਟੋਇਟੋਇ, ਸਰਦਾਰ ਕਵਲਜੀਤ ਸਿੰਘ ਆਦਿ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ।
ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਦਿੱਤੀ ਤਰੀਖ਼ ਅਨੁਸਾਰ ਗੁਰੂ ਸਾਹਿਬ ਦਾ ਗੁਰਪੁਰਬ ਮਨਾਇਆ ਜਾਣਾ ਇਕ ਚੰਗਾ ਕਦਮ ਹੈ ਕਿਉਕਿ ਇਹ ਕਲੈਂਡਰ ਸਾਡੀ ਵਿਲੱਖਣਤਾ ਦਾ ਪ੍ਰਤੀਕ ਹੈ।
5 December 2021 -
NZ Council of Sikh Affairs has actively been providing services through its Community Safety Action Group. As part of this initiative, Rana Judge formed Indian Wardens five years ago. The purpose of the wardens is to inculcate sense of security among Papatoetoe businesses. Indian Wardens are very popular in the area and attract a lot of volunteers. Currently, 15 volunteer wardens work closely with local businesses in Papatoetoe.
It is a pleasure to announce that Jagjit Singh Sidhu (Immigration Matters) and Khushi Watson (NZ Cars) joined hands and provided the Indian Wardens with a car for community patrolling. Khushi Watson is also going to provide ongoing insurance and maintenance support for this car. NZ Council of Sikh Affairs is thankful to both for their kind support.